Thursday
9:00 pm
ਭੈਣ ਕੋਲੋਂ ਵੀਰ ਵੇ ਬਣਾ ਲੈ ਰਖੜੀ
ਸੋਹਣੇ ਜੇਹੇ ਗੁਟ ਤੇ ਸਜਾ ਲੈ ਰਖੜੀ
ਏਹਦੇ ਵਿਚ ਮੇਰਿਯਨ ਮੁਰਾਦਾਂ ਵੀਰ ਵੇ
ਸਹਦ ਨਾਲੋਂ ਮਿਠਿਯਾਂ ਨੇ ਯਾਦਾਂ ਵੀਰ ਵੇ
ਏਹਦੇ ਵਿਚ ਚਾਹ ਤੇ ਮਲਾਰ ਭੈਣ ਦਾ
ਏਹਦੇ ਵਿਚ ਗੁਨ੍ਦਿਯਾ ਪ੍ਯਾਰ ਭੈਣ ਦਾ
ਤੇਰੇ ਨਾਲ ਜਾਗ ਤੇ ਜਹਾਂਨ ਵੀਰਨਾ
ਮੇਵਾ ਕੋਈ ਨਾ ਮੀਠਾ ਤੇਰੇ ਨਾਲੋਂ ਵੀਰਨਾ
ਰਖੜੀ ਨਾ ਸੂਤ ਦੀ ਏ ਕਚੀ ਤੰਦ ਵੇ
ਭੈਣ ਪਰਾ ਦੇ ਪ੍ਯਾਰ ਦੀ ਸਦੀਵੀਂ ਗੰਦ ਵੇ
ਰਖੜੀ ਦਾ ਗਾਨਾ ਅੰਗ ਸੰਗ ਵੀਰ ਵੇ
ਦੁਸ਼ਮਣਾ ਦੇ ਖਟੇ ਕਰੀਂ ਦੰਡ ਵੀਰ ਵੇ
ਭੈਣ ਕੋਲੋਂ ਵੀਰ ਵੇ ਬਣਾ ਲੈ ਰਖੜੀ
ਸੋਹਣੇ ਜੇਹੇ ਗੁਟ ਤੇ ਸਜਾ ਲੈ ਰਖੜੀ
No comments:
Post a Comment